ਸੇਵਾ ਦੇ ਨਿਯਮ

Google ਤੋਂ ਚੈਟ ਵਿਸ਼ੇਸ਼ਤਾਵਾਂ ("ਸੇਵਾ") ਦੀ ਵਰਤੋਂ ਕਰਕੇ, ਤੁਸੀਂ Google ਦੇ ਸੇਵਾ ਦੇ ਨਿਯਮਾਂ, Google ਪਰਦੇਦਾਰੀ ਨੀਤੀ, ਅਤੇ ਨਾਲ ਹੀ ਇਹਨਾਂ ਵਾਧੂ ਨਿਯਮਾਂ (ਸਮੁੱਚੇ ਤੌਰ 'ਤੇ “ਸੇਵਾ ਦੇ ਨਿਯਮਾਂ”) ਨੂੰ ਸਵੀਕਾਰ ਕਰਦੇ ਹੋ ਅਤੇ ਇਹਨਾਂ ਦੇ ਪਾਬੰਦ ਹੋਣ ਲਈ ਸਹਿਮਤ ਹੁੰਦੇ ਹੋ। ਚੈਟ ਵਿਸ਼ੇਸ਼ਤਾਵਾਂ ਟੈਲੀਫ਼ੋਨ ਨੰਬਰਾਂ ਨਾਲ ਕੰਮ ਕਰਦੀਆਂ ਹਨ, ਇਸ ਲਈ ਉਹਨਾਂ ਟੈਲੀਫ਼ੋਨ ਨੰਬਰਾਂ ਤੱਕ ਪਹੁੰਚਣ ਲਈ ਇਹ ਸ਼ਾਇਦ ਦੂਜੇ ਸੇਵਾ ਪ੍ਰਦਾਨਕਾਂ ਦੇ ਨੈੱਟਵਰਕਾਂ ਵਿੱਚੋਂ ਲੰਘ ਸਕਦੀਆਂ ਹਨ। ਤੁਸੀਂ ਸਹਿਮਤੀ ਦਿੰਦੇ ਹੋ ਕਿ ਸੇਵਾ ਮੁਹੱਈਆ ਕਰਨ ਲਈ ਸ਼ਾਇਦ ਤੁਹਾਡੇ ਸੰਪਰਕਾਂ ਦੀ ਕਦੇ-ਕਦਾਈਂ ਚੈਟ ਵਿਸ਼ੇਸ਼ਤਾ ਸਮਰੱਥਤਾਵਾਂ ਲਈ ਜਾਂਚ ਕੀਤੀ ਜਾ ਸਕਦੀ ਹੈ। ਤੁਹਾਡੇ ਟੈਲੀਫ਼ੋਨ ਨੰਬਰ ਦੀ ਪੁਸ਼ਟੀ ਕਰਨ ਅਤੇ ਸੇਵਾ ਮੁਹੱਈਆ ਕਰਨ ਲਈ Google ਕਦੇ-ਕਦਾਈਂ ਤੁਹਾਡੇ ਡੀਵਾਈਸ ਦੀ ਜਾਣਕਾਰੀ, ਜਿਸ ਵਿੱਚ ਡੀਵਾਈਸ ਪਛਾਣਕਰਤਾ ਜਾਂ ਸਿਮ ਕਾਰਡ ਜਾਣਕਾਰੀ ਸ਼ਾਮਲ ਹਨ, ਦਾ ਤੁਹਾਡੇ ਕੈਰੀਅਰ ਨਾਲ ਵਟਾਂਦਰਾ ਕਰ ਸਕਦਾ ਹੈ। ਇਹ ਸੇਵਾ ਦੇ ਨਿਯਮ ਤੁਹਾਡੇ ਕੈਰੀਅਰ ਵੱਲੋਂ ਮੁਹੱਈਆ ਕੀਤੀਆਂ ਜਾਂਦੀਆਂ ਵਿਸ਼ੇਸ਼ਤਾਵਾਂ ਅਤੇ ਸੇਵਾਵਾਂ (ਜਿਵੇਂ ਕਿ, ਕੈਰੀਅਰ 'ਤੇ ਕਾਲ ਕਰਨੀ ਅਤੇ ਸੁਨੇਹਾ ਭੇਜਣਾ, ਜਿਸ ਵਿੱਚ SMS/MMS/ਆਦਿ ਸ਼ਾਮਲ ਹਨ) 'ਤੇ ਲਾਗੂ ਨਹੀਂ ਹੁੰਦੇ ਹਨ। ਤੁਸੀਂ ਆਪਣੇ ਸੁਨੇਹੇ ਭੇਜਣ ਵਾਲੀ ਐਪਲੀਕੇਸ਼ਨ ਦੀਆਂ ਸੈਟਿੰਗਾਂ ਵਿੱਚ ਇਸਨੂੰ ਬੰਦ ਕਰਕੇ ਆਪਣੇ ਵੱਲੋਂ ਸੇਵਾ ਦੀ ਵਰਤੋਂ ਬੰਦ ਕਰ ਸਕਦੇ ਹੋ।

ਇਹ ਸੇਵਾ Google LLC ਦੀ ਇੱਕ ਸਹਾਇਕ ਕੰਪਨੀ, Jibe Mobile, Inc. ਵੱਲੋਂ ਮੁਹੱਈਆ ਕੀਤੀ ਜਾਂਦੀ ਹੈ।